Spread the love

ਡੇਰਾਬੱਸੀ ਦੇ ਮੁਬਾਰਕਪੁਰ ਰੇਲਵੇ ਅੰਡਰਪਾਥ ਦਾ ਕਾਰਜ ਲਈ ਇੱਕ ਕਰੋੜ 57 ਲੱਖ ਦਾ ਟੈਂਡਰ ਅਲਾਟ
*ਠੇਕੇਦਾਰ 6 ਮਹੀਨੇ ’ਚ ਕਰੇਗਾ ਆਰ.ਸੀ.ਸੀ ਸੜਕਾਂ ਦਾ ਨਿਰਮਾਣ
*1 ਸਾਲ ਤੱਕ ਕਰੇਗਾ ਠੇਕੇਦਾਰ ਸਾਂਭ ਸੰਭਾਲ
ਡੇਰਾਬੱਸੀ , 8 ਜੁਲਾਈ ਆਰ.ਐਸ ਬਣਵੈਤ
ਡੇਰਾਬੱਸੀ ਨਗਰ ਕੌਂਸਲ ਦੇ ਤਹਿਤ ਪੈਂਦੇ ਪਿੰਡ ਮੁਬਾਰਕਪੁਰ ਤੋਂ ਵਾਇਆ ਤ੍ਰਿਵੇਂਦੀ ਕੈਂਪ ਤੋਂ ਚੰਡੀਗੜ੍ਹ ਜਾਣ ਵਾਲੇ ਬਦ ਤੋਂ ਬਦਤਰ ਹਾਲਤ ਅੰਡਰਪਾਥ ਦਾ ਮੁੱਦਾਲਗਾਤਾਰ ਚੁੱਕੇ ਜਾਣ ਮਗਰੋਂ ਆਖ਼ਰ ਇਸ ਦਾ ਸਰਕਾਰ ਵੱਲੋਂ ਟੈਂਡਰ ਅਲਾਟ ਕਰ ਦਿੱਤਾ ਗਿਆ। ਪੰਜਾਬ ਲੋਕ ਨਿਰਮਾਣ ਵਿਭਾਗ ਵੱਲੋਂ ਇੱਕ ਕਰੋੜ 57 ਲੱਖ ਦੀ ਲਾਗਤ ਨਾਲ ਅੰਡਰਪਾਥ ਦੀਆਂ ਆਰ.ਸੀ.ਸੀ ਦੀਆਂ ਸੜਕਾਂ ਮਹਿਤਾਬ ਬਿਲਡਰਜ਼ ਵੱਲੋਂ ਤਿਆਰ ਕੀਤੀਆ ਜਾਣਗੀਆਂ। ਜਿਸ ਨੂੰ 6 ਮਹੀਨੇ ਦੇ ਅੰਦਰ ਮੁਕੰਮਲ ਕਰਨਾ ਹੈ।
ਜਾਣਕਾਰੀ ਦਿੰਦਿਆ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਜਸਪਾਲ ਸਿੰਘ ਨੇ ਦੱਸਿਅਆ ਕਿ ਰੇਲਵੇ ਵਿਭਾਗ ਵੱਲੋਂ ਤਿਆਰ ਕੀਤੇ ਗਏ ਅੰਡਰਪਾਥ ਵਿਚ ਬਰਸਾਤ ਦਾ ਪਾਣੀ ਭਰ ਜਾਣ ਮਗਰੋਂ ਇੱਥੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਸੀ। ਪੰਜਾਬ ਸਰਕਾਰ ਵੱਲੋਂ ਉਕਤ ਸਮੱਸਿਆ ਦੇ ਮੱਦੇ ਨਜ਼ਰ ਇਸਦਾ ਵਿਭਾਗ ਵੱਲੋਂ ਡਿਜ਼ਾਇਨ ਤਿਆਰ ਕਰਵਾਇਆ ਗਿਆ। ਪੁਰਾਣੇ ਅੰਡਰਪਾਸ ਦੀਆਂ ਦੋਵੇ ਪਾਸੇ ਦੀਆਂ ਸੜਕਾਂ ਨੂੰ ਪਹਿਲਾ ਤੋੜਿਆਂ ਜਾਵੇਗਾ । ਉਪਰੰਤ ਸਰੀਆ ਪਾ ਕੇ ਆਰ.ਆਰ.ਸੀ (ਰੇਨ ਫੋਰਸ ਸੀਮਿੰਟ ਕੰਕਰੀਟ) ਦੀਆਂ ਸੜਕਾਂ ਤਿਆਰ ਕੀਤੀਆ ਜਾਣਗੀਆ, ਜਿਸ ਨੂੰ ਪਾਣੀ ਨੁਕਸਾਨ ਨਾ ਪਹੁੰਚਾ ਸਕੇ। ਉਨ੍ਹਾਂ ਦੱਸਿਆ ਕਿ ਉਕਤ ਕਾਰਜ ਲਈ ਬਰਸਾਤ ਦੇ ਮੌਸਮ ਤੋਂ ਬਾਅਦ ਆਵਾਜਾਈ ਲਈ ਇਹ ਅੰਡਰਪਾਥ ਮੁਕੰਮਲ ਬੰਦ ਰੱਖਿਆ ਜਾਵੇਗਾ। ਇੱਕ ਕਰੋੜ 57 ਲੱਖ 728 ਰੁਪਏ ਵਿਚ ਬਣਨ ਵਾਲੇ ਅੰਡਰਪਾਥ ਦਾ ਕਾਰਜ ਮੁਕੰਮਲ ਕਰਨ ਲਈ ਠੇਕੇਦਾਰ ਨੂੰ 6 ਮਹੀਨੇ ਦਾ ਸਮਾਂ ਤੈਅ ਕੀਤਾ ਗਿਆ ਹੈ, ਤਿਆਰ ਹੋਣ ਮਗਰੋਂ ਇੱਕ ਸਾਲ ਤੱਕ (ਡਿਫੈਕਟ ਲਾਏਬਿਲਟੀ ਪੀਰੀਅਡ) ਸਾਂਭ ਸੰਭਾਲ ਦੀ ਜਿੰਮੇਵਾਰੀ ਠੇਕੇਦਾਰ ਕੋਲ ਰਹੇਗੀ। ਮੁਬਾਰਕਪੁਰ ਵਾਸੀਆਂ ਵਿਚ ਰੇਲਵੇ ਅੰਡਰਾਸ ਦੀ ੁਬਦਤਰ ਹਾਲਤ ਨੂੰ ਲੈ ਕੇ ਸਰਕਾਰ ਖ਼ਿਲਾਫ਼ ਕਾਫ਼ੀ ਰੋਸ ਹੈ।
ਮੁੱਖ ਮੰਤਰੀ ਨੇ ਕੀਤਾ ਸੀ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ ਮਹੀਨੇ ਵਿਚ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਰੇਲਵੇ ਅੰਡਰਪਾਥ ਦੀ ਰਿਪੇਅਰ ਲਈ ਦੋ ਕਰੋੜ ਰੁਪਏ ਮਨਜ਼ੂਰ ਹੋਣ ਦਾ ਐਲਾਨ ਕੀਤਾ ਸੀ। ਜਿਸ ਦਾ ਕਾਰਜ ਬਰਸਾਤ ਤੋਂ ਬਾਅਦ ਹੀ ਸ਼ੁਰੂ ਹੋਵੇਗਾ। ਲੋਕਾਂ ਦਾ ਕਹਿਣਾ ਹੈ ਕਿ ਚਲੋ ਦੇਰ ਆਏ ਦਰੁਸਤ ਆਏ।

ਫ਼ੋਟੋ ਕੈਪਸ਼ਨ
ਡੇਰਾਬੱਸੀ ਮੁਬਾਰਕਪੁਰ ਦੇ ਅੰਡਰਪਾਸ ਦੀ ਬਦਤਰ ਹਾਲਤ ਦੀ ਤਸਵੀਰ ਜਿਸਦਾ ਰਿਪੇਅਰ ਲਈ ਟੈਂਡਰ ਅਲਾਟ ਹੋਇਆ ਹੈ।