ਡੇਰਾਬੱਸੀ, 5 ਮਈ ( ਸ਼ਾਮ ਸਿੰਘ ਸੰਧੂ ) : ਹਯਾਤ ਯੂਥ ਵੈਲਫੇਅਰ ਕਲੱਬ ਡੇਰਾਬੱਸੀ ਵਲੋਂ ਸਥਾਨਕ ਜਾਮਾ ਮਸਜਿਦ ਵਿਖੇ ਹਿੰਦੂ, ਸਿੱਖ, ਮੁਸਲਿਮ ਭਾਈਚਾਰੇ ਦੀ ਏਕਤਾ ਅਤੇ ਇਨਸਾਨੀਅਤ ਨੂੰ ਸਮਰਪਿਤ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ’ਚ 75 ਵਿਅਕਤੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ। ਖ਼ੂਨ ਦੇ ਯੂਨਿਟ ਇੰਡਸ ਹਸਪਤਾਲ ਡੇਰਾਬੱਸੀ ਤੋਂ ਪਹੰੁਚੇ ਡਾਕਟਰਾਂ ਦੀ ਟੀਮ ਨੇ ਇਕੱਤਰ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਛੋਟੇ ਭਰਾ ਪਰਮਜੀਤ ਸਿੰਘ ਰੰਧਾਵਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਸਮਾਜਸੇਵੀ ਨਰੇਸ਼ ਉਪਨੇਜਾ, ਬਲਿਹਾਰ ਸਿੰਘ ਜਵਾਹਰਪੁਰ, ਹਰਪ੍ਰੀਤ ਸਿੰਘ ਟਿੰਕੂ, ਬਲਜੀਤ ਚੰਦ ਅਤੇ ਕਈ ਹੋਰ ਪਤਵੰਤਿਆਂ ਸਮੇਤ ਹਯਾਤ ਯੂਥ ਵੈਲਫੇਅਰ ਕਲੱਬ ਦੇ ਅਹੁਦੇਦਾਰ ਅਤੇ ਮੈਂਬਰਾਨ ਹਾਜ਼ਰ ਸਨ।
ਡੇਰਾਬੱਸੀ ਤਹਿਸੀਲ ਨੇੜੇ ਨਵੇਂ ਚਲਾਏ ਟਿਊਬਵੈੱਲ ਦੇ ਪ੍ਰੈਸ਼ਰ ਨੇ ਟੈਂਕੀਆਂ ਦਾ ਫਲੋਟ ਵਾਲਵ ਤੋੜੇ
Spread the love