ਡੇਰਾਬਸੀ ਸ਼ਹਿਰ ਤੋਂ ਸੱਤ ਨਬਾਲਗ ਬੱਚੇ ਸ਼ੱਕੀ ਹਾਲਾਤਾਂ ਚ ਲਾਪਤਾ 

Spread the love

36 ਘੰਟਿਆਂ ਬਾਅਦ ਵੀ ਨਹੀਂ ਮਿਲਿਆ ਸੁਰਾਗ 

*ਬੱਚਿਆਂ ਦੇ ਮਾਪੇ ਭਾਰੀ ਚਿੰਤਾ ਵਿੱਚ ਡੁੱਬੇ

ਡੇਰਾਬੱਸੀ, 8 ਜੁਲਾਈ ਆਰ.ਐਸ. ਬਨਵੈਤ
ਡੇਰਾਬੱਸੀ ਸ਼ਹਿਰ ਦੇ ਸੱਤ ਨਾਬਾਲਗ ਲੜਕੇ ਪਿਛਲੇ 36 ਘੰਟਿਆਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹਨ। ਜਿਸ ਕਾਰਨ ਮਾਪੇ ਅਤੇ ਪਰਿਵਾਰਿਕ ਮੈਂਬਰ ਭਾਰੀ ਚਿੰਤਾ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੇ ਮੁੰਬਈ ਜਾਣ ਦੀ ਗੱਲ ਕਰ ਰਹੇ ਸਨ ਪ੍ਰੰਤੂ ਪਰਿਵਾਰਕ ਮੈਂਬਰਾਂ ਨੂੰ ਖ਼ਦਸਾ ਹੈ ਕਿ ਉਹ ਕਿਸੇ ਗਲਤ ਅਨਸਰ ਦੇ ਹੱਥ ਨਾ ਆ ਜਾਣ। ਪਰਿਵਾਰਕ ਮੈਂਬਰਾਂ ਨੇ ਡੇਰਾਬੱਸੀ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ। 
ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ 7 ਬੱਚੇ ਵੱਖੋ ਵੱਖਰੀਆਂ ਥਾਵਾਂ ਤੋਂ ਘਰ ਤੋਂ ਇਹ ਕਹਿ ਕੇ ਨਿਕਲੇ ਸਨ ਕਿ ਉਹ ਖੇਡਣ ਜਾ ਰਹੇ ਹਨ। ਇਨ੍ਹਾਂ ਚਾਰ ਬੱਚਿਆਂ ਵਿੱਚ ਦਿਲੀਪ ਪੁੱਤਰ ਪ੍ਰਕਾਸ਼ ਕੇਸੀ ਵਾਸੀ ਗਲੀ ਨੰਬਰ 4 ਭਗਤ ਸਿੰਘ ਨਗਰ ਡੇਰਾਬੱਸੀ, ਗੌਰਵ ਪੁੱਤਰ ਅਨਿਲ ਵਾਸੀ ਆਜ਼ਾਦ ਨਗਰ ਡੇਰਾਬੱਸੀ, ਵਿਸ਼ਨੂੰ ਪੁੱਤਰ ਵਿਕਾਸ ਨੇੜੇ ਏ.ਟੀ.ਐਸ ਕਲੋਨੀ ਡੇਰਾਬੱਸੀ ਅਤੇ ਗਿਆਨ ਚੰਦ ਪੁੱਤਰ ਗਿਆਨ ਬਾਬੂ ਗਲੀ ਨੰਬਰ 4 ਭਗਤ ਸਿੰਘ ਨਗਰ ਸ਼ਾਮਲ ਹਨ। ਇਹ ਸਾਰੇ ਬੱਚੇ ਸੱਤਵੀਂ ਜਮਾਤ ਦੇ ਵਿਦਿਆਰਥੀ ਹਨ ਜੋ ਐਤਵਾਰ ਦੁਪਹਿਰ 12 ਵਜੇ ਘਰੋਂ ਖੇਡਣ ਲਈ ਨਿਕਲੇ ਸਨ। ਇਨ੍ਹਾਂ ਤੋਂ ਇਲਾਵਾ  ਅਨਿਲ ਕੁਮਾਰ ਪੁੱਤਰ ਸੀਤਾਰਾਮ ਗਲੀ ਨੰਬਰ ਤਿੰਨ ਭਗਤ ਸਿੰਘ ਨਗਰ, ਸੂਰਜ ਪੁੱਤਰ ਛਬੀਲ ਸਾਨੀ ਵਾਸੀ ਬਰਵਾਲਾ ਰੋਡ ਨੇੜੇ ਨਗਰ ਕੌਂਸਲ ਦਫਤਰ  ਅਤੇ ਅਜੇ ਸਾਹਨੀ ਪੁੱਤਰ ਰਾਮ ਛਬੀਲ ਸਾਹਨੀ ਬਰਵਾਲਾ ਰੋਡ ਨੇੜੇ ਐਮ.ਸੀ ਦਫ਼ਤਰ ਡੇਰਾਬੱਸੀ ਜੰਗਲਾਤ ਵਿਭਾਗ ਦੇ ਨੇਚਰ ਪਾਰਕ ਵਿੱਚ ਸਵੇਰੇ ਸਾਢੇ ਚਾਰ ਵਜੇ ਖੇਡਣ ਗਏ ਸਨ ।1

ਇਹਨਾਂ ਦੇ ਨਾਲ ਸ਼ੇਰ ਜੰਗ ਪੁੱਤਰ ਦੀਪ ਵਾਸੀ ਗਲੀ ਨੰਬਰ ਚਾਰ ਭਗਤ ਸਿੰਘ ਨਗਰ ਵੀ ਸੀ। ਦੀਪ ਨੇ ਦੱਸਿਆ ਕਿ ਉਹ ਸਾਢੇ ਛੇ ਵਜੇ ਵਾਪਸ ਆਇਆ ਸੀ। ਉਸ ਦੇ ਨਾਲ ਆਏ ਤਿੰਨ ਲੜਕੇ ਮੁੰਬਈ ਆਦਿ ਜਾਣ ਦੀ ਗੱਲ ਕਰ ਰਹੇ ਸਨ ਅਤੇ ਉਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਸਨ। ਜਦੋਂ ਉਸਨੇ ਕਿਹਾ ਕਿ ਉਸਦੇ ਕੋਲ ਪੈਸੇ ਨਹੀਂ ਹਨ, ਤਾਂ ਦੂਜੇ ਬੱਚਿਆਂ ਨੇ ਕਿਹਾ ਕਿ  “ਸਾਡੇ ਕੋਲ ਕਿਹੜਾ ਪੈਸੇ ਹਨ ਘੁੰਮ ਫਿਰ ਕੇ ਮੁੜ ਆਵਾਂਗੇ  । ਪ੍ਰੰਤੂ ਦੀਪ ਨੇ ਮਨਾ ਕਰ ਦਿੱਤਾ ਅਤੇ ਉਹ ਘਰ ਵਾਪਸ ਪਰਤ ਆਇਆ। 

ਫੋਟੋ ਕੈਪਸ਼ਨ 

ਡੇਰਾਬੱਸੀ ਸ਼ਹਿਰ ਤੋਂ ਲਾਪਤਾ ਹੋਏ ਬੱਚਿਆਂ ਦੀ ਤਸਵੀਰ।

ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਫ਼ੋਨ ਨੰਬਰਾਂ ਦਾ ਪਤਾ ਹੈ ਪਰ ਕਿਸੇ ਨੇ ਫ਼ੋਨ ਨਹੀਂ ਕੀਤਾ ਅਤੇ ਨਾ ਹੀ ਕੋਈ ਸੁਨੇਹਾ ਭੇਜਿਆ, ਜਿਸ ਕਾਰਨ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਬੱਚੇ ਗ਼ਲਤ ਹੱਥਾਂ ‘ਚ ਪੈ ਗਏ ਹਨ  ਇਸ ਕਾਰਨ ਉਹ ਕਾਲ ਵੀ ਨਹੀਂ ਕਰ ਪਾ ਰਹੇ ਹਨ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਸੱਤ ਨਾਬਾਲਗ ਬੱਚੇ ਇਸ ਤਰ੍ਹਾਂ ਸ਼ਹਿਰ ਵਿੱਚੋਂ ਲਾਪਤਾ ਹੋਏ ਹਨ।

ਫੋਟੋਕੈਪਸ਼ਨ

 ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਪਰਿਵਾਰ।

  1. ↩︎
  • Banwait

    Related Posts

    ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ 

    Spread the love

    Spread the love ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ ਡੇਰਾਬੱਸੀ, 12 ਮਈ ਬਣਵੈਤ ਡੇਰਾਬੱਸੀ ਰੇਲਵੇ ਓਵਰਬ੍ਰਿਜ ’ਤੇ ਡੇਰਾਬੱਸੀ ਫ਼ਲਾਈਓਵਰ ਦਰਮਿਆਨ ਪੁਲਿਸ ਬੀਟ ਬਾਕਸ…

    Leave a Reply

    Your email address will not be published. Required fields are marked *

    You Missed

    ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾ

    • By Banwait
    • December 18, 2024
    • 13 views
    ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ        *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ                                                                      *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾ

    ਡੇਰਾਬਸੀ ਸ਼ਹਿਰ ਤੋਂ ਸੱਤ ਨਬਾਲਗ ਬੱਚੇ ਸ਼ੱਕੀ ਹਾਲਾਤਾਂ ਚ ਲਾਪਤਾ 

    ਆਖ਼ਰ ਮੁਬਾਰਕਪੁਰ ਵਾਸੀਆਂ ਨੂੰ ਮਿਲੀ ਖੁਸ਼ਖ਼ਬਰੀ

    ਆਖ਼ਰ ਮੁਬਾਰਕਪੁਰ ਵਾਸੀਆਂ ਨੂੰ ਮਿਲੀ ਖੁਸ਼ਖ਼ਬਰੀ

    ਡੇਰਾਬੱਸੀ ਤਹਿਸੀਲ ਨੇੜੇ ਨਵੇਂ ਚਲਾਏ ਟਿਊਬਵੈੱਲ ਦੇ ਪ੍ਰੈਸ਼ਰ ਨੇ ਟੈਂਕੀਆਂ ਦਾ ਫਲੋਟ ਵਾਲਵ ਤੋੜੇ

    ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ 

    ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ 

    ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ

    ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ