मशीन मिलने से मरीज को मिलेगी बेहतर सहूलियत : एसएमओ
डेराबस्सी, 26 दिसंबर रणबीर सिंह पढ़ी
डेराबस्सी की पंजाब केमिकल्स एंड क्रॉप प्रोटेक्शन लिमिटेड फैक्ट्री ने सिविल अस्पताल डेराबस्सी को सीबीसी (कम्प्लीट ब्लड काउंट) मशीन कंपनी के सीईओ विनोद गुप्ता द्वारा भेंट की गई । इस मौके पर सीनियर मेडिकल अधिकारी धरमिंदर सिंह ने कंपनी प्रबंधन के प्रयासों की सराहना की। कंपनी के सीईओ विनोद गुप्ता ने बताया कि कंपनी सीएसआर पालिसी के तहत स्वास्थ्य एवं शिक्षा के क्षेत्र में लाखों रुपये खर्च कर रही है। पिछले साल भी अस्पताल को एक वर्क स्टेशन उपहार में दिया गया था जिसका उपयोग मरीज को बेहोश करने के लिए किया जाता है।
इस मौके पर सिविल अस्पताल के एसएमओ धरमिंदर सिंह ने जानकारी देते हुए बताया कि पी.सी.सी.पी.एल. मरीजों की सुविधा के लिए हर साल सेवा दे रही है। अस्पताल में इलाज के लिए मरीजों की संख्या लगातार बढ़ती जा रही है, जिसके कारण उनकी प्रयोगशाला में सीबीसी सैंपलिंग मशीन की क्षमता कम होती जा रही है। उन्होंने कहा कि पीसीसीपीएल द्वारा अस्पताल को दान की गई मशीन प्रतिदिन 300-400 सैंपल लेने में सक्षम होगी, जो जापानी कंपनी की आधुनिक सुविधाओं से सुसज्जित है। इस मौके पर कंपनी हेड परमजीत सिंह, एचआर हेड यशवर्धन त्रिपाठी, उपाध्यक्ष बिशन सिंह और सीनियर मैनेजर अजय धवन समेत अस्पताल का स्टाफ मौजूद रहा।
चित्र परिचय
पीसीसीपीएल इंडस्ट्रीज के सीईओ विनोद गुप्ता और टीम डेराबस्सी सिविल अस्पताल प्रबंधन को सीबीसी मशीन भेंट करते हुए।

ਡੇਰਾਬੱਸੀ ਸਿਵਲ ਹਸਪਤਾਲ ਨੂੰ ਪੀ.ਸੀ.ਸੀ.ਪੀ.ਐਲ ਨੇ ਭੇਂਟ ਕੀਤੀ ਖ਼ੂਨ ਦੇ ਸੈਂਪਲ ਕਰਨ ਵਾਲੀ ਮਸ਼ੀਨ
*ਸੀ.ਆਰ.ਐਸ ਪਾਲਿਸੀ ਤਹਿਤ ਸਿਹਤ ’ਤੇ ਸਿੱਖਿਆ ਦਾ ਸੁਧਾਰ ਜਾਰੀ: ਸੀ.ਈ.ਓ ਵਿਨੋਦ ਗੁਪਤਾ
*ਮਸ਼ੀਨ ਮਿਲਣ ਨਾਲ ਮਰੀਜ਼ਾ ਦੀ ਖ਼ੱਜਲ ਖੁਆਰੀ ਘਟੇਗੀ: ਐਸ.ਐਮ.ਓ
ਡੇਰਾਬੱਸੀ, 26 ਦਸੰਬਰ ਰਣਬੀਰ ਸਿੰਘ ਪੜ੍ਹੀ
ਡੇਰਾਬੱਸੀ ਦੀ ਨਾਮੀਂ ਸਨਅਤ ਪੀ.ਸੀ.ਸੀ.ਪੀ.ਐਲ (ਪੰਜਾਬ ਕੈਮੀਕਲਜ਼ ਐਂਡ ਕਰਾਪ ਪ੍ਰੋਟਕਸ਼ਨ ਲਿਮਿ:) ਵੱਲੋਂ ਸਿਵਲ ਹਸਪਤਾਲ ਡੇਰਾਬੱਸੀ ਨੂੰ ਸੀ.ਬੀ.ਸੀ (ਕਪਲੀਟ ਬਲੱਡ ਕਾਊਂਟ ) ਮਸ਼ੀਨ ਕੰਪਨੀ ਦੇ ਸੀ.ਈ.ਓ. ਵਿਨੋਦ ਗੁਪਤਾ ਨੇ ਭੇਂਟ ਕੀਤੀ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਧਰਮਿੰਦਰ ਸਿੰਘ ਨੇ ਕੰਪਨੀ ਦੇ ਪ੍ਰਬੰਧਕਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ। ਕੰਪਨੀ ਦੇ ਸੀ.ਈ.ਓ ਵਿਨੋਦ ਗੁਪਤਾ ਨੇ ਦੱਸਿਆ ਕਿ ਕੰਪਨੀ ਦੀ ਸੀ.ਐਸ.ਆਰ (ਕਾਰਪੋਰੇਟ ਸ਼ੌਸਲ ਰੈਸਪੋਨਸੀਬਿਲਟੀ) ਤਹਿਤ ਸਿਹਤ ਅਤੇ ਸਿੱਖਿਆ ਖੇਤਰ ਵਿਚ ਇਲਾਕੇ ਵਿਚ ਲੱਖਾਂ ਰੁਪਏ ਖ਼ਰਚ ਕਰ ਰਹੀ ਹੈ। ਪਿਛਲੇ ਸਾਲ ਵੀ ਹਸਪਤਾਲ ਨੂੰ ਵਰਕ ਸਟੇਸ਼ਨ ਜੋ ਕਿ ਮਰੀਜ਼ ਨੂੰ ਬੇਹੋਸ਼ ਕਰਨ ਲਈ ਵਰਤਿਆ ਜਾਂਦਾ ਹੈ ਭੇਟ ਕੀਤਾ ਗਿਆ ਸੀ।
ਇਸ ਮੌਕੇ ਜਾਣਕਾਰੀ ਦਿੰਦਿਆ ਸਿਵਲ ਹਸਪਤਾਲ ਦੇ ਐਸ.ਐਮ.ਓ ਧਰਮਿੰਦਰ ਸਿੰਘ ਨੇ ਆਖਿਆ ਕਿ ਪੀ.ਸੀ.ਪੀ.ਐਲ. ਸਨਅਤ ਮਰੀਜ਼ਾ ਦੇ ਸਹੂਲਤ ਲਈ ਹਰ ਸਾਲ ਸੇਵਾ ਕਰ ਰਹੀ ਹੈ। ਹਸਪਤਾਲ ਵਿਚ ਇਲਾਜ਼ ਲਈ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਰਕੇ ਉਨ੍ਹਾਂ ਦੀ ਲੈਬੋਰਟਰੀ ਵਿਚ ਸੀ.ਬੀ.ਸੀ ਸੈਂਪਲ ਕਰਨ ਵਾਲੀ ਮਸ਼ੀਨ ਦੀ ਸਮਰੱਥਾ ਘੱਟ ਪੈ ਰਹੀ ਸੀ। ਹਸਪਤਾਲ ਵਿਚ 150 -200 ਮਰੀਜ਼ਾਂ ਵਿਚੋਂ ਸਿਰਫ਼ 100 ਮਰੀਜ਼ਾਂ ਦੇ ਹੀ ਇੱਕ ਦਿਨ ਵਿਚ ਟੈਸਟ ਹੁੰਦੇ ਸਨ ਜਿਸ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀ ਆਉਦੀਂ ਸੀ। ਉਨ੍ਹਾਂ ਦੱਸਿਆ ਕਿ ਪੀ.ਸੀ.ਸੀ.ਪੀ.ਐਲ ਵੱਲੋ ਭੇਂਟ ਕੀਤੀ ਮਸ਼ੀਨ ’ਤੇ ਰੋਜ਼ਾਨਾ 300 ਤੋਂ 400 ਤੱਕ ਸੈਂਪਲ ਹੋ ਸਕਣਗੇ ਜੋ ਕਿ ਜਪਾਨੀ ਕੰਪਨੀ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਮੌਕੇ ਕੰਪਨੀ ਹੈਡ ਪਰਮਜੀਤ ਸਿੰਘ, ਐਚ ਆਰ ਮੁਖੀ ਯਸਵਰਧਨ ਤ੍ਰਿਪਾਠੀ, ਵਾਇਸ ਪ੍ਰੈਜੀਡੈਂਟ ਬਿਸ਼ਨ ਸਿੰਘ ਅਤੇ ਸੀਨੀਅਰ ਮੈਨੇਜਰ ਅਜੈ ਧਵਨ ਸਮੇਤ ਹਸਪਤਾਲ ਦਾ ਸਟਾਫ਼ ਹਾਜ਼ਰ ਸੀ।
ਫ਼ੋਟੋ ਕੈਪਸ਼ਨ
ਡੇਰਾਬੱਸੀ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੂੰ ਸੀ.ਬੀ.ਸੀ ਮਸ਼ੀਨ ਭੇਟ ਕਰਦੇ ਪੀ.ਸੀ.ਸੀ.ਪੀ.ਐਲ ਸਨਅਤ ਦੇ ਸੀ.ਈ.ਓ ਵਿਨੋਦ ਗੁਪਤਾ ਅਤੇ ਟੀਮ।