ਡੇਰਾਬੱਸੀ, 18 ਦਸੰਬਰ ਰਣਬੀਰ ਸਿੰਘ ਪੜ੍ਹੀ
ਸਥਾਨਕ ਪੰਜਾਬ ਕੈਮੀਕਲਸ ਐਂਡ ਕਰੋਪ ਪ੍ਰੋਟੈਕਸ਼ਨ ਲਿਮਿਟਡ ਸਨਅਤ ਪੀਸੀਸੀਪੀਐੱਲ ਵੱਲੋਂ ਸਵਰਗੀ ਮੈਨੇਜਿੰਗ ਡਾਇਰੈਕਟਰ ਐਸ.ਡੀ ਸਰਾਫ਼ ਦੀ ਯਾਦ ਵਿਚ 27 ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੰਪਨੀ ਦੇ ਸੀ.ਈ.ਓ (ਚੀਫ਼ ਐਗਜੀਕਿਉਟਿਵ ਅਫ਼ਸਰ) ਵਿਨੋਦ ਗੁਪਤਾ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ।
ਜਾਣਕਾਰੀ ਦਿੰਦਿਆ ਸੀ.ਈ.ਓ. ਵਿਨੋਦ ਗੁਪਤਾ ਨੇ ਦੱਸਿਆ ਕਿ ਸਨਅਤ ਦੇ ਕਰਮਚਾਰੀਆਂ ਰਿਕਾਰਡ 122 ਯੂਨਿਟ ਖ਼ੂਨਦਾਨ ਕੀਤਾ। ਉਨ੍ਹਾਂ ਸਮੂਹ ਕਰਮਚਾਰੀਆਂ ਦਾ ਧੰਨਵਾਦ ਕਰਦਿਆ ਆਖਿਆ ਕਿ ਖ਼ੂਨਦਾਨ ਸਭ ਤੋਂ ਵੱਡਾ ਦਾਨ ਹੈ। ਜਿਸ ਨਾਲ ਲੋਕਾਂ ਦੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਫ਼ੈਕਟਰੀ ਹੈਡ ਪਰਮਜੀਤ ਸਿੰਘ ਨੇ ਦੱਸਿਆ ਕਿ ਸਨਅਤ ਦੇ ਸਵਰਗੀ ਮੈਨਜਿੰਗ ਡਾਇਰੈਕਟਰ ਸਸੂ ਬਾਈ ਦੀ ਯਾਦ ਵਿਚ 27 ਸਾਲਾਂ ਤੋਂ ਖ਼ੂਨਦਾਨ ਕੈਂਪ ਦੇ ਨਾਲ ਨਾਲ ਉਨ੍ਹਾਂ ਦੀ ਯਾਦ ’ਚ ਸਮਾਜ ਸੇਵੀ ਕੰਮਾਂ ਸਮੇਤ ਸਕੂਲਾਂ ਵਿਚ ਪਖ਼ਾਨੇ, ਬਾਥਰੂਮ ਅਤੇ ਵਾਤਾਰਵਣ ਨੂੰ ਹਰਿਆ ਭਰਿਆ ਬਣਾਉਣ ਲਈ ਪੌਦਿਆ ਸਮੇਤ ਹਸਪਤਾਲਾਂ ਵਿਚ ਮਰੀਜ਼ਾਂ ਲਈ ਲੋੜੀਦਾ ਸਮਾਨ ਦਿੱਤਾ ਜਾਂਦਾ ਆ ਰਿਹਾ ਹੈ। ਕੰਪਨੀ ਦੇ ਐਚ.ਆਰ ਪ੍ਰਬੰਧਕ ਯਸ਼ਵਰਧਨ ਤ੍ਰਿਪਾਠੀ ਮੁਤਾਬਕ ਕੈਂਪ ਦੌਰਾਨ ਖ਼ੂਨਦਾਨ ਕਰਨ ਵਾਲਿਆਂ ਨੂੰ ਸੰਸਥਾ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀ.ਐਫ਼.ਓ ਅਸ਼ੀਸ਼ ਆਰ ਨਾਇਕ, ਵਾਇਸ ਪ੍ਰੈਜੀਡੈਟ ਬਿਸ਼ਨ ਸਿੰਘ, ਡਾ. ਵਿਜੈ ਕੌਸ਼ਿਕ, ਸੁਰਿੰਦਰ ਪਾਲ, ਡਾ. ਜਰਨੈਲ ਸਿੰਘ, ਏ.ਜੀ.ਐਮ ਵਨੀਤ ਰੈਨਾ, ਅਮਿਤ ਮਹਿਤਾ, ਸ਼ੁਸੀਲ ਚੰਦੇਲ, ਯੂਨੀਅਨ ਪ੍ਰਧਾਨ ਰੋਹਿਤ ਰਾਣਾ, ਕਾਂਤੀ ਸ਼ਰਮਾ ਅਤੇ ਰੋਹਿਤ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਕੰਪਨੀ ਦੇ ਕਰਮਚਾਰੀ ਹਾਜ਼ਰ ਸਨ।
ਫ਼ੋਟੋ ਕੈਪਸ਼ਨ
ਪੀਸੀਸੀਪੀਐੱਲ ਸਨਅਤ ਵਿਚ ਲਗਾਏ ਖ਼ੂਨਦਾਨ ਕੈਂਪ ਦੌਰਾਨ ਕੰਪਨੀ ਦੇ ਸੀ.ਈ.ਓ ਵਿਨੋਦ ਗੁਪਤਾ ਅਤੇ ਪ੍ਰਬੰਧਕੀ ਟੀਮ ਖ਼ੂਨਦਾਨੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ।
पीसीसीपीएल के 27वें शिविर में 122 वर्कर्स ने किया खूनदान
रणबीर सिंह पड़ी
स्थानीय पंजाब केमिकल्स एंड क्रॉप प्रोटेक्शन लिमिटेड( पीसीसीपीएल) द्वारा दिवंगत प्रबंध निदेशक एसडी सराफ की स्मृति में 27वें रक्तदान शिविर का आयोजन किया गया। शिविर का उद्घाटन कंपनी के सीईओ विनोद गुप्ता ने किया।
सीईओ विनोद गुप्ता ने बताया कि उद्योग के कर्मचारियों ने रिकार्ड 122 यूनिट रक्तदान किया। उन्होंने सभी कर्मचारियों को धन्यवाद देते हुए कहा कि रक्तदान सबसे बड़ा दान है। कंपनी हेड परमजीत सिंह ने कहा कि इंडस्ट्री के दिवंगत प्रबंध निदेशक सशू भाई की याद में 27 वर्षों से रक्तदान शिविर का आयोजन किया जा रहा है। उनकी याद में अन्य सामाजिक कार्य भी किये जा रहे हैं। एचआर मैनेजर यशवर्धन त्रिपाठी के अनुसार कंपनी की ओर से रक्तदाताओं को विशेष रूप से सम्मानित किया गया। सीएफओ आशीष आर नायक, उपाध्यक्ष बिशन सिंह, डाॅ. विजय कौशिक, सुरिंदर पाल, डाॅ. जरनैल सिंह, एजीएम वनीत रैना, अमित मेहता, यूनियन अध्यक्ष रोहित राणा, कांति शर्मा और रोहित शर्मा समेत बड़ी संख्या में कंपनी कर्मचारी मौजूद रहे।
डेराबस्सी004:पीसीसीपीएल में आयोजित रक्तदान शिविर।