ਪਟਿਆਲਾ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ‘ਚ ਆਪਣੀ ਤਿਆਰੀ ਨੂੰ ਹੋਰ ਤੇਜ਼ ਕਰਦਿਆਂ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਵੱਲੋ ਅੱਜ ਲਾਲੜੂ ਖੇਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਮਹਾਨ ਸੂਰਬੀਰ ਯੋਧੇ ਮਹਾਰਾਣਾ ਪ੍ਰਤਾਪ ਜੀ ਦੀ ਜਨਮ ਦਿਨ ਮੌਕੇ ਨਤਮਸਤਕ ਹੋ ਸਤਿਕਾਰ ਭੇਟ ਕੀਤਾ। ਉਪਰੰਤ ਉਹਨਾਂ ਲਾਲੜੂ ਮੰਡੀ ਅਤੇ ਨੇੜਲੇ ਪਿੰਡਾਂ ‘ਚ ਮਹਾਰਾਣੀ ਪ੍ਰਨੀਤ ਕੌਰ ਦੀ ਇਮਾਨਦਾਰ ਛਵੀ ਅਤੇ ਕੰਮ ਕਰਨ ਦੀ ਦਮਦਾਰ ਨੀਤੀ ਦਾ ਪ੍ਰਚਾਰ ਕਰਦਿਆਂ 1 ਜੂਨ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਸੰਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲ ਰਿਹਾ ਲੋਕਾਂ ਦਾ ਅਥਾਹ ਪਿਆਰ ਇਹ ਸਿੱਧ ਕਰਦਾ ਹੈ ਕਿ ਲੋਕਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਬਾਹਾਂ ਨੂੰ ਹੋਰ ਮਜ਼ਬੂਤ ਕਰਨ ਦਾ ਉਤਸ਼ਾਹ ਹੈ। ਲੋਕ ਆਪ ਮੁਹਾਰੇ ਰੋਜ਼ ਭਾਰਤੀ ਜਨਤਾ ਪਾਰਟੀ ਦਾ ਪੱਲੜਾ ਫ਼ੜ ਰਹੇ ਹਨ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਪਾਰਟੀ ਦਾ ਹਿੱਸਾ ਬਣਨ ਦੇ ਚਾਹਵਾਨ ਹਨ। ਸੰਧੂ ਨੇ ਕਿਹਾ ਕਿ ਹਲਕੇ ਦਾ ਰੁਝਾਨ ਹੈ ਕਿ ਇਸ ਵਾਰ ਉਹ ਆਪਣੀ ਇੱਕ-ਇੱਕ ਕੀਮਤੀ ਵੋਟ ਪ੍ਰਨੀਤ ਕੌਰ ਨੂੰ ਪਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿਸ ਵੀ ਸਿਆਸੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ, ਕੋਈ ਵੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦਾ ਮੁਕਾਬਲੇ ਦਾ ਨਹੀਂ ਹੈ। ਇਸ ਮੋਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਦਰਦ ਨੂੰ ਮਹਾਰਾਣੀ ਪ੍ਰਨੀਤ ਕੌਰ ਹੀ ਸਮਝ ਸਕਦੇ ਹਨ, ਕਿਉਂਕਿ ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਕਦੇ ਕਿਸੇ ਕੰਮ ਤੋਂ ਜਵਾਬ ਨਹੀਂ ਦਿੱਤਾ। ਇਸ ਮੌਕੇ ਚੰਦਰ ਸ਼ੇਖਰ, ਬੀਰ ਸਿੰਘ, ਡਿੰਪਲ, ਰਮਨ, ਓਮਵੀਰ ਰਾਣਾ, ਗੁਲਜ਼ਾਰ ਟਿਵਾਣਾ, ਆਰਤੀ ਕਮਲ, ਰਾਕੇਸ਼ ਬਿੱਟੂ ਸਮੇਤ ਵੱਡੀ ਗਿਣਤੀ ਪਤਵੰਤੇ ਸੱਜਣ ਮੌਜੂਦ ਸਨ।
ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ
Spread the love*ਵੋਟਰ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਹਲਕਾ*ਲੀਡ ਲੈਣ ਲਈ ਉਮੀਦਵਾਰਾਂ ਨੇ ਪ੍ਰਚਾਰ ਲਈ ਕੱਸੇ ਕਮਰਕੱਸੇਡੇਰਾਬੱਸੀ, 4 ਮਈ ਬਣਵੈਤਲੋਕ ਸਭਾ ਪਟਿਆਲਾ ਦੇ ਉਮੀਦਵਾਰ ਲਈ ਜਿੱਤ ਹਾਰ ਲਈ ਡੇਰਾਬੱਸੀ…