ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ

Spread the love

*ਵੋਟਰ ਪੱਖੋਂ ਪੰਜਾਬ ਦਾ ਸਭ ਤੋਂ ਵੱਡਾ ਹਲਕਾ
*ਲੀਡ ਲੈਣ ਲਈ ਉਮੀਦਵਾਰਾਂ ਨੇ ਪ੍ਰਚਾਰ ਲਈ ਕੱਸੇ ਕਮਰਕੱਸੇ
ਡੇਰਾਬੱਸੀ, 4 ਮਈ ਬਣਵੈਤ

ਲੋਕ ਸਭਾ ਪਟਿਆਲਾ ਦੇ ਉਮੀਦਵਾਰ ਲਈ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਪਟਿਆਲਾ ਲੋਕ ਸਭਾ ਸੀਟ ਵਿਚ ਪੈਂਦੇ ਵਿਧਾਨ ਸਭਾ ਦੇ 9 ਹਲਕਿਆ ਵਿਚ ਸਭ ਤੋਂ ਵੱਧ ਮਹੱਤਵਪੂਰਨ ਇਸ ਲਈ ਹੈ ਕਿਉਂਕਿ ਵੋਟਰਾਂ ਦੀ ਗਿਣਤੀ ਪੱਖੋਂ  ਪੰਜਾਬ ਦਾ ਇਹ  ਸਭ ਤੋਂ ਵੱਡਾ ਹਲਕਾ ਹੈ। ਇਸ ਤੋਂ ਇਲਾਵਾ ਜ਼ੀਰਕਪੁਰ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਲੋਕ ਰਹਿੰਦੇ ਹਨ। ਜਿਸ ਕਰਕੇ ਜ਼ੀਰਕਪੁਰ ਨੂੰ ਮਿਨੀ ਭਾਰਤ ਵੀ ਕਿਹਾ ਜਾਣ ਲੱਗ ਪਿਆ ਹੈ। ਡੇਰਾਬੱਸੀ ਹਲਕੇ ਵਿਚ 2 ਲੱਖ 89 ਹਜ਼ਾਰ 757 ਦੇ ਵੋਟਰ ਹਨ।
ਜਾਣਕਾਰੀ ਅਨੁਸਾਰ ਪਿਛਲੀ  2019 ਲੋਕ ਸਭਾ ਚੋਣ ਵਿਚ ਕਾਂਗਰਸ ਦੀ ਪ੍ਰਨੀਤ ਕੌਰ ਨੇ 5,32,027 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਸੀ। ਜਿਸ ਕਰਕੇ ਗਿਣਤੀਆਂ ਮਿਣਤੀਆਂ ਦੇ ਰਾਜਨੀਤਿਕ ਮਾਹਰ ਡੇਰਾਬੱਸੀ ਹਲਕੇ ਨੂੰ ਅਹਿਮ ਮੰਨਦੇ ਹਨ। ਭਾਵੇਂ ਕਿ ਉਮੀਦਵਾਰਾਂ ਵੱਲੋਂ ਨਾਮਜ਼ਦਗੀਆਂ ਦਾਖ਼ਲ ਕਰਨੀਆਂ ਹਨ ਪਰੰਤੂ ਪਾਰਟੀ ਉਮੀਦਵਾਰਾਂ ਵੱਲੋਂ ਆਪੋ ਆਪਣਾ ਚੋਣ ਅਖ਼ਾੜਾ ਡੇਰਾਬੱਸੀ ਵਿਚ ਭਖਾ ਦਿੱਤਾ ਹੈ। ਇਸ ਲੋਕਾ ਸਭਾ ਸੀਟ ਲਈ ਵੋਟਰਾਂ ਦੀ ਗਿਣਤੀ ਵਿਚ ਵਿਧਾਨ ਸਭਾ ਹਲਕਾ ਸੁਤਰਾਣਾ ਹੈ ਜਿੱਥੇ ਕਿ 2,23, 179, ਅਤੇ ਤੀਸਰੇ ਨੰਬਰ ’ਤੇ ਪਟਿਆਲਾ ਦਿਹਾਤੀ 2,21,074 ਵੋਟਰ ਹਨ।
ਡੇਰਾਬੱਸੀ ਹਲਕੇ ਲਈ ਲੋਕ ਸਭਾ ਉਮੀਦਵਾਰਾਂ ਨੇ ਬਣਾਈਆਂ ਯੋਜਨਾਵਾਂ


ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਆਖਿਆ ਕਿ ਡੇਰਾਬੱਸੀ ਖੇਤਰ ਵਿਚ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਜ਼ੀਰਕਪੁਰ ਵਿਚ ਨਹਿਰੀ ਪਾਣੀ, ਇੰਡਸਟਰੀ ਦੀਆਂ ਸਮੱਸਿਆਵਾਂ, ਸਨਅਤਾਂ ਵਿਚ ਸਥਾਨਕ ਲੋਕਾਂ ਨੂੰ ਰੁਜ਼ਗਾਰ, ਦਿਹਾਤੀ ਖੇਤਰ ਵਿਚ ਕਿਸਾਨਾਂ ਲਈ ਟਿਊਬਵੈਲ, ਜ਼ੀਰਕਪੁਰ ਵਿਚ ਹਸਪਤਾਲ ਅਪਗੇ੍ਰਡ, ਸਿੱਖਿਆਂ ਲਈ ਜ਼ੀਰਕਪੁਰ ਵਿਚ ਵੱਡਾ ਕਾਲਜ ਸਮੇਤ ਹੋਰਨਾਂ ਸਮੱਸਿਆਵਾਂ ਨੂੰ ਦੂਰ ਕਰਵਾਇਆ ਜਾਵੇਗਾ


ਬੀ.ਜੀ.ਪੀੇ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਆਖਿਆ ਕਿ ਲਾਲੜੂ ਵਿਚ ਲੜਕੀਆਂ ਲਈ ਕਾਲਜ, ਡੇਰਾਬੱਸੀ ਕਾਲਜ ਨੂੰ ਅਪਗ੍ਰੇਡ ਕਰਕੇ ਪੋਸਟ ਗਰੈਜੂਏਟ ਕਾਲਜ ਬਣਾਉਣਾ, ਡੇਰਾਬੱਸੀ ਹਸਪਤਾਲ ਅਪ੍ਰਗੇਡ, ਹੰਡੇਸਰਾ ਵਿਚ ਛੋਟੀ ਡਿਸਪੈਂਸਰੀ ਨੂੰ ਹਸਪਤਾਲ, ਜ਼ੀਰਕਪੁਰ ਸ਼ਹਿਰ ਦਾ ਤਾਣਬਾਣਾ ਠੀਕ ਕਰਨ ਲਈ ਵੱਡੀ ਯੋਜਨਾ ਤਹਿਤ ਵਿਕਾਸ ਜੋ ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰੀ ਸਹਿਯੋਗ ਨਾਲ ਹੋਵੇਗਾ।




ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਆਖਿਆ ਕਿ ਹਲਕੇ ਵਿਚ ਸੜਕਾਂ ਲਈ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ ਦੇ ਘੱਟ ਰੇਟ ਨੂੰ ਰਿਵਾਇਜ਼, ਹਲਕੇ ਵਿਚ ਵਪਾਰ ਵਧਾਉਣ ਲਈ ਬਣ ਰਹੀਆਂ ਸੜਕਾਂ ਤੇ ਸਲਿੱਪ ਰੋਡ ਬਣਵਾਏ ਜਾਣਗੇ, 200 ਫ਼ੁੱਟੀ ਰੋਡ ਨੂੰ ਹਰਿਆਣੇ ਨਾਲ ਜੋੜ ਕੇ ਟਰੈਫ਼ਿਕ ਤੋਂ ਛੁਟਕਾਰਾ, ਜ਼ੀਰਕਪੁਰ ਦੋ ਅੰਡਰਬ੍ਰਿਜ ਬਣਾਉਣੇ, ਜ਼ੀਰਕਪੁਰ ਦੀ ਨੇਚਰਪਾਰਕ ਨੂੰ ਚੰਡੀਗੜ੍ਹ ਨਾਲ ਜੋੜਨਾ, ਸਿੱਖਿਆ ਸਿਹਤ ਅਤੇ ਬੁਨਿਆਂਦੀ ਸਹੂਲਤਾਂ।

  • Banwait

    Related Posts

    ਪਰਸ਼ੂਰਾਮ ਜੈਅੰਤੀ ਮੌਕੇ ਲੋਹਗੜ੍ਹ ਮੰਦਿਰ ਵਿੱਚ ਹਵਨ ਯੱਗ

    Spread the love

    Spread the loveਜ਼ੀਰਕਪੁਰ। ਪਰਸ਼ੂਰਾਮ ਜੈਅੰਤੀ ਅਤੇ ਅਕਸ਼ੈ ਤ੍ਰਿਤੀਆ ਦੇ ਮੌਕੇ ‘ਤੇ ਲੋਹਗੜ੍ਹ ਸਥਿਤ ਸਨਾਤਨ ਧਰਮ ਮੰਦਰ ਵਿਖੇ ਅੱਜ ਸਵੇਰੇ ਹਵਨ-ਯੱਗ ਕਰਵਾਇਆ ਗਿਆ। ਇਸ ਹਵਨ ਯੱਗ ਵਿੱਚ ਮੁੱਖ ਯਜਮਾਨ ਵਜੋਂ ਪਟਿਆਲਾ…

    ਮਹਾਰਾਣਾ ਪ੍ਰਤਾਪ ਜਯੰਤੀ ਤੇ ਕੀਤਾ ਸਤਿਕਾਰ ਭੇਟ

    Spread the love

    Spread the loveਪਟਿਆਲਾ ਲੋਕ ਸਭਾ ਹਲਕੇ ਤੋ ਭਾਜਪਾ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ‘ਚ ਆਪਣੀ ਤਿਆਰੀ ਨੂੰ ਹੋਰ ਤੇਜ਼ ਕਰਦਿਆਂ ਚੋਣ ਇੰਚਾਰਜ ਐੱਸਐੱਮਐੱਸ ਸੰਧੂ ਵੱਲੋ ਅੱਜ ਲਾਲੜੂ ਖੇਤਰ ਦਾ…

    Leave a Reply

    Your email address will not be published. Required fields are marked *

    You Missed

    ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾ

    • By Banwait
    • December 18, 2024
    • 13 views
    ਪੀਸੀਸੀਪੀਐੱਲ ਸਨਅਤ ’ਚ ਲਾਇਆ 27 ਵਾਂ ਖ਼ੂਨਦਾਨ ਕੈਂਪ        *122 ਯੂਨਿਟ ਖ਼ੂਨ ਇਕੱਤਰ, ਸੀ.ਈ.ਓ ਨੇ ਕੀਤਾ ਸਭਨਾਂ ਦਾ ਧੰਨਵਾਦ                                                                      *ਸਨਅਤ ਦਾ ਟਰੱਸਟ ਗਰੀਬਾਂ ਲਈ ਮੱਦਦਗਾਰ : ਵਿਨੋਦ ਗੁਪਤਾ

    ਡੇਰਾਬਸੀ ਸ਼ਹਿਰ ਤੋਂ ਸੱਤ ਨਬਾਲਗ ਬੱਚੇ ਸ਼ੱਕੀ ਹਾਲਾਤਾਂ ਚ ਲਾਪਤਾ 

    ਆਖ਼ਰ ਮੁਬਾਰਕਪੁਰ ਵਾਸੀਆਂ ਨੂੰ ਮਿਲੀ ਖੁਸ਼ਖ਼ਬਰੀ

    ਆਖ਼ਰ ਮੁਬਾਰਕਪੁਰ ਵਾਸੀਆਂ ਨੂੰ ਮਿਲੀ ਖੁਸ਼ਖ਼ਬਰੀ

    ਡੇਰਾਬੱਸੀ ਤਹਿਸੀਲ ਨੇੜੇ ਨਵੇਂ ਚਲਾਏ ਟਿਊਬਵੈੱਲ ਦੇ ਪ੍ਰੈਸ਼ਰ ਨੇ ਟੈਂਕੀਆਂ ਦਾ ਫਲੋਟ ਵਾਲਵ ਤੋੜੇ

    ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ 

    ਡੇਰਾਬੱਸੀ ਪੁਲਿਸ ਬੀਟ ਨੇੜੇ ਹਾਦਸੇ ’ਚ ਟਰਾਲੇ ਨੇ ਪਿਓ ਧੀ ਦੀ ਲਈ ਜਾਨ 

    ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ

    ਲੋਕ ਸਭਾ ਪਟਿਆਲਾ ਦੇ ਉਮੀਦਵਾਰ ਦੀ ਜਿੱਤ ਹਾਰ ਲਈ ਡੇਰਾਬੱਸੀ ਹਲਕਾ ਮਹੱਤਵਪੂਰਨ